ਮੈਂ ਕੋਝੀ ਮੇਰਾ ਦਿਲਬਰ ਸੋਹਣਾ

ਮੈਂ ਕੋਝੀ ਮੇਰਾ ਦਿਲਬਰ ਸੋਹਣਾ,
ਮੈਂ ਕਿਉਂਕਰ ਉਸ ਨੂੰ ਭਾਵਾਂ ਹੋ

ਵਿਹੜੇ ਸਾਡੇ ਵੜਦਾ ਨਾਹੀਂ,
ਪਈ ਲੱਖ ਵਸੀਲੇ ਪਾਵਾਂ ਹੋ

ਨਾ ਸੋਹਣੀ ਨਾ ਦੌਲਤ ਪੱਲੇ,
ਕਿਉਂਕਰ ਯਾਰ ਮਨਾਵਾਂ ਹੋ

ਇਹ ਦੁੱਖ ਹਰਦਮ ਰਹਿਸੀ ਬਾਹੂ,
ਰੋਂਦੜੀ ਹੀ ਮੁਰਝਾਵਾਂ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ