ਰਾਤੀਂ ਰੱਤੀ ਨੀਂਦ ਨਾ ਆਵੇ ਦਿਨ੍ਹਾਂ ਰਹੇ ਹੈਰਾਨੀ ਹੋ ਆਰਿਫ਼ ਦੀ ਗੱਲ ਆਰਿਫ਼ ਜਾਣੇ, ਕਿਆ ਜਾਣੇ ਨਫ਼ਸਾਨੀ ਹੋ ਕਰੀਂ ਇਬਾਦਤ ਪਛੋਤਾਸੀਂ ਜ਼ਾਇਅ ਗਈ ਜਵਾਨੀ ਹੋ ਹੱਕ ਹਜ਼ੂਰ ਉਨ੍ਹਾਂ ਨੂੰ ਹਾਸਲ ਜਿੰਨਾ ਮਿਲਿਆ ਪੈਰ ਜੀਲਾਨੀ ਹੋ