ਰੋਜ਼ੇ, ਨਫ਼ਲ, ਨਮਾਜ਼ਾਂ, ਤਕਵਾ

ਰੋਜ਼ੇ, ਨਫ਼ਲ, ਨਮਾਜ਼ਾਂ, ਤਕਵਾ,
ਸਭੁ ਕੰਮ ਹੈਰਾਨੀ ਹੋ

ਇਹ ਗੱਲੀਂ ਰੱਬ ਹਾਸਲ ਨਾਹੀਂ,
ਖ਼ੁਦ ਖ਼ਵਾਨੀ ਖ਼ੁਦ ਰਾਣੀ ਹੋ

ਕਦੀਮ ਹਮੇਸ਼ ਜਲੀਨਦਾ ਮਿਲਿਓ
ਸੋ ਯਾਰ ਯਾਰ ਨਾ ਜਾਣੀ ਹੋ

ਵਿਰਦ ਵਜ਼ੀਫ਼ੇ ਥੀਂ ਛੁੱਟ ਰਹਿਸੀ
ਜਦ ਬਾਹੂ ਹੋਸੀ ਫ਼ਾਨੀ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )