ਰਾਤੀਂ ਖ਼ਾਬ ਨਾ ਉਨ੍ਹਾਂ ਹਰਗਜ਼ ਜਿਹੜੇ ਅੱਲ੍ਹਾ ਵਾਲੇ ਹੋ ਬਾਗ਼ਬਾਨ ਦੇ ਬੂਟੇ ਵਾਂਗੂੰ ਤਾਲਿਬ ਨਿੱਤ ਸੰਭਾਲੇ ਹੋ ਨਾਲ਼ ਨਜ਼ਾਰੇ ਰਹਿਮਤ ਵਾਲੇ ਖੜੇ ਹਜ਼ੂਰੋਂ ਪਾਲੇ ਹੋ ਨਾਮ ਫ਼ਕੀਰ ਤਿਨ੍ਹਾਂ ਦਾ ਜੋ ਘਰ ਬੈਠੇ ਯਾਰ ਦਿਖਾਲੇ ਹੋ