ਰਾਹ ਫ਼ਕ਼ਰ ਦਾ ਪੂਰੇ ਪਰੇਰੇ

ਰਾਹ ਫ਼ਕ਼ਰ ਦਾ ਪੂਰੇ ਪਰੇਰੇ
ਓੜਕ ਕੋਈ ਨਾ ਦੱਸੇ ਹੋ

ਨਾ ਇਥ ਇਲਮ, ਨਾ ਪੜ੍ਹਨ ਪੜਾਉਣ,
ਨਾ ਇਥ ਮਸਲੇ ਕਿਸੇ ਹੋ

ਇਹ ਦੁਨੀਆ ਹੈ ਬੁੱਤ ਪ੍ਰਸਤੀ
ਮੱਤ ਕੋਈ ਉਸ ਤੇ ਵਸੇ ਹੋ

ਮੌਤ ਫ਼ਕੀਰੀ ਜੀਂ ਸਿਰ ਆਵੇ
ਮਾਲਮ ਥੀਵੇ ਤਿਸੇ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )