ਮੁਰਸ਼ਦ ਹੈ ਸ਼ਹਿਬਾਜ਼ ਇਲਾਹੀ

ਮੁਰਸ਼ਦ ਹੈ ਸ਼ਹਿਬਾਜ਼ ਇਲਾਹੀ
ਰਲਿਆ ਸੰਗ ਜੇਬਾਂ ਹੋ

ਤਕਦੀਰ ਇਲਾਹੀ ਛੱਕਿਆਂ ਡੋਰਾਂ
ਮਿਲਸੀ ਨਾਲ਼ ਨਸੀਬਾਂ ਹੋ

ਕੋਹੜੀਆਂ ਦੇ ਦੁੱਖ ਦੂਰ ਕਰੇਂਦਾ,
ਕਰੇ ਸ਼ਫ਼ਾ ਮਰੀਜ਼ਾਂ ਹੋ

ਹਰ ਇੱਕ ਮਰਜ਼ ਦਾ ਦਾਰੂ ਤੂੰ ਹੈਂ,
ਘੱਤ ਨਾ ਵੱਸ ਤਬੀਬਾਂ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ