ਮੁਰਸ਼ਦ ਵਸੇ ਸੈ ਕੋਹਾਂ ਤੇ

ਮੁਰਸ਼ਦ ਵਸੇ ਸੈ ਕੋਹਾਂ ਤੇ
ਮੈਨੂੰ ਦੱਸੇ ਨੇੜੇ ਹੋ

ਕੀ ਹੋਇਆ ਬੁੱਤ ਓਹਲੇ ਹੋਇਆ,
ਵਸੇ ਉਹ ਵਿਚ ਮੇਰੇ ਹੋ

ਅਲਫ਼ ਦੀ ਜ਼ਾਤ ਸਹੀ ਜਿਸ ਕੀਤੀ
ਰੱਖੇ ਕਦਮ ਅਗੇਰੇ ਹੋ

ਨਹਨੁ ਅਕਰਬ ਲੱਭ ਲਿਓ ਸੇ,
ਝਗੜੇ ਕੱਲ੍ਹ ਨਬੇੜੇ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ