ਮੁਰਸ਼ਦ ਮੁਕਾ, ਤਾਲਿਬ ਹਾਜੀ

ਮੁਰਸ਼ਦ ਮੁਕਾ, ਤਾਲਿਬ ਹਾਜੀ,
ਕਿਬਲਾ ਇਸ਼ਕ ਬਣਾਇਆ ਹੋ

ਵਿਚ ਹਜ਼ੂਰ ਸਦਾ, ਹਰ ਵੇਲੇ
ਕਰੀਏ ਹੱਜ ਸਵਾਇਆ ਹੋ

ਹਿੱਕ ਦਮ ਮੈਥੋਂ ਜੁਦਾ ਨਾ ਹੋਵੇ
ਦਿਲ ਮਿਲਣੇ ਤੇ ਆਇਆ ਹੋ

ਮੁਰਸ਼ਦ ਐਨ ਹਯਾਤੀ,
ਮੇਰੇ ਲੂੰ ਲੂੰ ਵਿਚ ਸਮਾਇਆ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ