ਮੁਰਸ਼ਦ ਬਾਝੋਂ ਫ਼ਕ਼ਰ ਕਮਾਵੇ, ਵਿਚ ਕੁਫ਼ਰ ਦੇ ਬਡੇ ਹੋ ਸ਼ੇਖ਼ ਮਸ਼ੀਖ਼ ਹੋ ਬੈਠੇ ਹੁਜਰੇ, ਗ਼ੌਸ ਕੁਤਬ ਬਣ ਅੱਡੇ ਹੋ ਤਸਬੀਆਂ ਨੱਪ ਕੇ ਬਹਿਣ ਮਸੀਤੀ ਜੂੰ ਮੋਸ਼ ਬਹੇ ਵੜ ਖਡੇ ਹੋ ਰਾਤ ਅੰਧਾਰੀ ਮੁਸ਼ਕਿਲ ਪੈਂਡਾ ਸੈ ਸੈ ਆਉਣ ਠੁੱਡੇ ਹੋ