ਮੁਰਸ਼ਦ ਮੈਨੂੰ ਹੱਜ ਮੱਕੇ ਦਾ

ਮੁਰਸ਼ਦ ਮੈਨੂੰ ਹੱਜ ਮੱਕੇ ਦਾ,
ਰਹਿਮਤ ਦਾ ਦਰਵਾਜ਼ਾ ਹੋ

ਕਰਾਂ ਤਵਾਫ਼ ਦੁਆਲੇ ਕਾਬੇ,
ਹੱਜ ਹੋਵੇ ਨਿੱਤ ਤਾਜ਼ਾ ਹੋ

ਕੰਨ ਫ਼ੀਕੁਨ ਜਦੋ ਕਾ ਸੁਣਿਆ
ਡਿੱਠਾ ਉਹ ਦਰਵਾਜ਼ਾ ਹੋ

ਮੁਰਸ਼ਦ ਸਦਾ ਹਯਾਤੀ ਵਾਲਾ,
ਉਹੋ ਖ਼ਿਜ਼ਰ ਖ਼ਵਾਜ਼ਾ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ