ਮੂਤੋ ਵਾਲੀ ਮੌਤ ਨਾ ਮਿਲਸੀ

ਮੂਤੋ ਵਾਲੀ ਮੌਤ ਨਾ ਮਿਲਸੀ
ਜੀਂ ਵਿਚ ਮੌਤ ਹਯਾਤੀ ਹੋ

ਮੌਤ ਵਿਸਾਲ ਥੀਵਸੇ ਹੱਕਾ
ਜਦ ਅਸਮ ਪੜ੍ਹੀਵੇ ਜ਼ਾਤੀ ਹੋ

ਐਨ ਦੇ ਅੰਦਰ ਐਨ ਥੀਵਸੇ
ਦੂਰ ਹੋਵੇ ਕਰਿਬਾਤੀ ਹੋ

ਹੋਦਾ ਜਿਕਰ ਹਮੇਸ਼ ਸੜੀਨਦਾ,
ਦਿਨ੍ਹਾਂ ਸੁਖ ਨਾ ਰਾਤੀ ਹੋ