ਵੰਜਣ ਸਿਰ ਤੇ ਫ਼ਰਜ਼ ਹੋਇਆ

ਵੰਜਣ ਸਿਰ ਤੇ ਫ਼ਰਜ਼ ਹੋਇਆ,
ਮੈਂ ਕਲ ਆਇਆਂ ਇਥ ਕਰਕੇ ਹੋ

ਲੋਕ ਕਹੇ ਤਫ਼ਕਰ ਹੋਈ ਆਂ
ਰਾਤ ਅੰਧਾਰੀ ਵੜ ਕੇ ਹੋ

ਸ਼ੋਹ ਦੀਆਂ ਮਾਰਾਂ ਸ਼ੋਹ ਵਣਜ
ਅਸਾਂ ਇਸ਼ਕ ਤਲਾ ਸਿਰ ਧਰ ਕੇ ਹੋ

ਜਿਉਂਦਿਆਂ ਸ਼ੋਹ ਕਿਸੇ ਨਾ ਪਾਇਆ,
ਜੀਂ ਲੱਧਾ ਸੋ ਮਰ ਕੇ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ