ਵਹਦਤ ਦੇ ਦਰਿਆ ਉਛਲੇ

ਵਹਦਤ ਦੇ ਦਰਿਆ ਉਛਲੇ
ਜਲਥਲ ਜੰਗਲ਼ ਰੀਨੇ ਹੋ

ਇਸ਼ਕ ਦੀ ਜ਼ਾਤ ਮੰਨੀਂਦੇ ਨਾਹੀਂ
ਸਾਂਗਾਂ ਝੱਲ ਤਪੀਨੇ ਹੋ

ਅੰਗ ਭਬੂਤ ਮਿਲੀਨਦੇ ਡਿਟੱਹੇ
ਸੈ ਜਵਾਨ ਲਖੀਨੇ ਹੋ

ਮੈਂ ਕੁਰਬਾਨ ਤਿਨ੍ਹਾਂ ਤੋਂ ਜਿਹੜੇ
ਹਿੰਦੀ ਹਿੰਮਤ ਹੀਣੇ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ