ਵਹਦਤ ਦੇ ਦਰਿਆ ਇਲਾਹੀ

ਵਹਦਤ ਦੇ ਦਰਿਆ ਇਲਾਹੀ
ਆਸ਼ਿਕ ਲੈਂਦੇ ਤਾਰੀ ਹੋ

ਮਾਰਨ ਟੁੱਭੀਆਂ, ਕੱਢਣ ਮੋਤੀ,
ਆਪੋ ਆਪਣੀ ਵਾਰੀ ਹੋ

ਦਰ ਯਤੀਮ ਚ ਲੈ ਲਿਸ਼ਕਾਰੇ,
ਜਿਉਂ ਚੰਨ ਲਾਟਾਂ ਮਾਰੀ ਹੋ

ਸੋ ਕਿਉਂ ਨਾਹੀਂ ਹਾਸਲ ਭਰਦੇ
ਜੋ ਨੌਕਰ ਸਰਕਾਰੀ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ