ਸਬਕ ਸਫ਼ਾਈ ਸੋਈ ਪੜ੍ਹਦੇ

ਸਬਕ ਸਫ਼ਾਈ ਸੋਈ ਪੜ੍ਹਦੇ
ਜੋ ਵਿੱਤ ਹੈ ਨੀਂ ਜ਼ਾਤੀ ਹੋ

ਇਲਮੋਂ ਇਲਮ ਉਨ੍ਹਾਂ ਨੂੰ ਹੋਇਆ
ਅਸਲੀ ਤੇ ਉਸਬਾਤੀ ਹੋ

ਨਾਲ਼ ਮੁਹੱਬਤ ਨਫ਼ਸ ਕੁਠੋਨੀਂ
ਕੱਢ ਕਜ਼ਾ ਦੀ ਕਾਤੀ ਹੋ

ਬਹਿਰਾ ਖ਼ਾਸ ਉਨ੍ਹਾਂ ਨੂੰ ਜਿਨ੍ਹਾਂ
ਲੱਧਾ ਆਬ ਹਯਾਤੀ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )