ਸ਼ਰ੍ਹਾ ਦੇ ਦਰਵਾਜ਼ੇ ਉੱਚੇ

ਸ਼ਰ੍ਹਾ ਦੇ ਦਰਵਾਜ਼ੇ ਉੱਚੇ,
ਰਾਹ ਫ਼ਿਕਰ ਦੀ ਮੋਰੀ ਹੋ

ਆਲਮ ਫ਼ਾਜ਼ਲ ਦੇਣ ਨਾ ਲੰਘਣ,
ਜੋ ਲੰਘੇ ਸੋ ਚੋਰੀ ਹੋ

ਪੱਟ ਪਿੱਟ ਇੱਟਾਂ ਵੱਟੇ ਮਾਰਨ
ਦਰਦਮੰਦਾਂ ਦੀ ਖੋਰੀ ਹੋ

ਰਾਜ਼ ਮਾਹੀ ਦਾ ਜਾਨਣ ਆਸ਼ਿਕ,
ਕੀ ਜਾਣੇ ਲੋਕ ਅਥੋਰੀ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )