ਸੀਨੇ ਵਿਚ ਮੁਕਾਮ ਹੈ ਕਿਹੰਦਾ

ਸੀਨੇ ਵਿਚ ਮੁਕਾਮ ਹੈ ਕਿਹੰਦਾ
ਮੁਰਸ਼ਦ ਗੱਲ ਸਜਾਈ ਹੋ

ਇਹੋ ਸਾਹ ਜੋ ਆਵੇ ਜਾਵੇ
ਹੋਰ ਨਹੀਂ ਸ਼ੈ ਕਾਈ ਹੋ

ਇਸ ਨੂੰ ਇਸਮ ਆਜ਼ਮ ਆਖਣ
ਇਹੋ ਸਿਰ ਇਲਾਹੀ ਹੋ

ਇਹੋ ਮੌਤ ਹਯਾਤੀ ਬਾਹੂ
ਇਹੋ ਭੇਤ ਇਲਾਹੀ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )