ਹਰਦਮ ਸ਼ਰਮ ਦੀ ਤੰਦ ਤੁਰ ਵੜੇ

ਹਰਦਮ ਸ਼ਰਮ ਦੀ ਤੰਦ ਤੁਰ ਵੜੇ
ਜਾਂ ਇਹ ਛੋੜਕ ਬੱਲੇ ਹੋ

ਕਚਰਕ ਬਾਲਾਂ ਅਕਲ ਦਾ ਦੀਵਾ
ਬਿਰਹੋਂ ਅਨ੍ਹੇਰੀ ਝੱਲੇ ਹੋ

ਉਜੜ ਗਿਆਂ ਦੇ ਭੇਤ ਨਿਆਰੇ
ਲਾਲ਼ ਜਵਾਹਰ ਰਲੇ ਹੋ

ਧੋਤੀਆਂ ਦਾਗ਼ ਨਾ ਲਹਿੰਦੇ ਜਿਥੇ
ਰੰਗ ਮਝੀਟੀ ਡੁੱਲ੍ਹੇ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ