ਸੋਜ਼ ਕਨੂੰ ਤਣ ਸੜਿਆ ਸਾਰਾ

ਸੋਜ਼ ਕਨੂੰ ਤਣ ਸੜਿਆ ਸਾਰਾ,
ਦੁੱਖਾਂ ਡੇਰੇ ਲਾਏ ਹੋ

ਕੋਇਲ ਵਾਂਗ ਕੂਕੇਂਦੀ ਵਤਾਂ ,
ਮੂਲਾ ਮੀਂਹ ਵਰਸਾਏ ਹੋ

ਬੋਲ ਪਪੀਹਾ ਰੁੱਤ ਸਾਵਣ ਆਈ,
ਵੰਜੇ ਨਾ ਦਿਨ ਅਜ਼ਾਇਅਏ ਹੋ

ਸਾਬਤ ਸਿਦਕ ਤੇ ਕਦਮ ਅਗਵਾਆਂ,
ਇਹ ਗੱਲ ਯਾਰ ਮਿਲਾਏ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )