ਸੇ ਰੋਜ਼ੇ ਸੇ ਨਫ਼ਲ ਨਮਾਜ਼ਾਂ

ਸੇ ਰੋਜ਼ੇ ਸੇ ਨਫ਼ਲ ਨਮਾਜ਼ਾਂ,
ਸੇ ਸਿਜਦੇ ਕਰ ਥੱਕੇ ਹੋ

ਮੱਕੇ ਹੱਜ ਗਏ ਸੇ ਵਾਰੀ,
ਦਲ ਦੀ ਦੌੜ ਨਾ ਮੱਕੇ ਹੋ

ਚਲੇ ਚਲਏ ਜੰਗਲ਼ ਭੌਣਾ,
ਇਸ ਗੱਲ ਥੀਂ ਨਾ ਪੱਕੇ ਹੋ

ਸਭ ਮਤਲਬ ਹੂਜਾਨਦੇ ਹਾਸਲ,
ਪੀਰ ਨਜ਼ਰ ਇੱਕ ਤੱਕੇ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )