ਹਾਫ਼ਿਜ਼ ਪੜ੍ਹ ਪੜ੍ਹ ਕਰਨ ਤਕੱਬਰ

ਹਾਫ਼ਿਜ਼ ਪੜ੍ਹ ਪੜ੍ਹ ਕਰਨ ਤਕੱਬਰ,
ਮਿੱਲਾਂ ਕਰਨ ਵਡਾਈ ਹੋ

ਸਾਵਣ ਮਾਂਹਾ ਦੇ ਬੱਦਲਾਂ ਵਾਂਗੂੰ
ਫਿਰਨ ਕਿਤਾਬਾਂ ਚਾਈ ਹੋ

ਜਿਥੇ ਵੇਖਣ ਚੰਗਾ ਚੋਖਾ,
ਪੜ੍ਹਨ ਕਲਾਮ ਸਵਾਈ ਹੋ

ਦੋਹੀਂ ਜਹਾਨੀਂ ਮੁਟੱਹੇ ਬਾਹੂ
ਖਾਹਦੀ ਵੇਚ ਕਮਾਈ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ