ਸੂਰਤ ਨਫ਼ਸ ਅਮਾਰੇ ਦੀ

ਸੂਰਤ ਨਫ਼ਸ ਉਤਾਰੇ ਦੀ
ਕੋਈ ਕੁੱਤਾ ਗੱਲਰ ਕਾਲ਼ਾ ਹੋ

ਰੁੱਖੀ ਸੁੱਕੀ ਖਾਂਦਾ ਨਾਹੀਂ,
ਮੰਗੇ ਚਰਬ ਨਿਵਾਲਾ ਹੋ

ਖੱਬੇ ਪਾਸੋਂ ਅੰਦਰ ਬੈਠਾ
ਦਲ ਦੇ ਨਾਲ਼ ਸਨਭਾਲਾ ਹੋ

ਇਹ ਬਦਬਖ਼ਤ ਹੈ ਭੁੱਖਾ ਬਾਹੂ
ਅੱਲ੍ਹਾ ਕੁਰਸੀ ਟਾਲ਼ਾ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )