ਤੋੜੇ ਤੰਗ ਪੁਰਾਣੇ ਹੋਵਣ

ਤੋੜੇ ਤੰਗ ਪੁਰਾਣੇ ਹੋਵਣ
ਗੁਝੇ ਰਹਿਣ ਨਾ ਤਾਜ਼ੀ ਹੋ

ਮਾਰ ਨਕਾਰਾ ਦਿਲ ਵਿਚ ਵੜਿਆ
ਖੇਡ ਗਿਆ ਇੱਕ ਬਾਜ਼ੀ ਹੋ

ਮਾਰ ਦਿਲਾਂ ਨੂੰ ਜੋਲ ਦਿੱਤੂ
ਜਦੋਂ ਤੱਕੇ ਨੈਣ ਨਿਆਜ਼ੀ ਹੋ

ਉਨ੍ਹਾਂ ਨਾਲ਼ ਕੀ ਥੀਆ ਬਾਹੂ
ਜਿੰਨਾ ਯਾਰ ਨਾ ਰੱਖਿਆ ਰਾਜ਼ੀ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )