ਤੂੰ ਤਾਂ ਜਾਗ ਨਾ ਜਾਗ ਫ਼ਕੀਰਾ

ਤੂੰ ਤਾਂ ਜਾਗ ਨਾ ਜਾਗ ਫ਼ਕੀਰਾ,
ਲੋੜੀਂ ਅੰਤ ਜਗਾਇਆ ਹੋ

ਅੱਖੀਂ ਮੀਟੀਆਂ ਦਿਲ ਨਾ ਜਾਗੇ,
ਜਾਂ ਜਾਗੇ ਮਤਲਬ ਪਾਇਆ ਹੋ

ਇਹ ਨੁਕਤਾ ਜਦ ਪੁਖ਼ਤਾ ਕੀਤਾ
ਜ਼ਾਹਰ ਆਖ ਸੁਣਾਇਆ ਹੋ

ਮੈਂ ਤਾਂ ਭਲੀ ਵੀਨਦੀ ਬਾਹੂ,
ਮੁਰਸ਼ਦ ਰਾਹ ਦਿਖਾਇਆ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )