ਦਰਦਮੰਦਾਂ ਦਾ ਖ਼ੂਨ ਜੋ ਪੀਂਦਾ

ਦਰਦਮੰਦਾਂ ਦਾ ਖ਼ੂਨ ਜੋ ਪੀਂਦਾ
ਬਿਰਹੋਂ ਬਾਜ਼ ਮਰੀਲਾ ਹੂ

ਛਾਤੀ ਦੇ ਵਿਚ ਕੀਤਸ ਡੇਰਾ,
ਸ਼ੇਰ ਬੈਠਾ ਮਲ ਬੇਲਾ ਹੂ

ਹਾਥੀ ਮਸਤ ਸੰਧੂਰੀ ਵਾਂਗੂੰ
ਕਰਦਾ ਪੀਲ਼ਾ ਪੀਲ਼ਾ ਹੂ

ਪੀਲੇ ਦਾ ਵਿਸਵਾਸ ਨਾ ਕੀਜੇ,
ਪੀਲੇ ਬਾਝ ਨਾ ਮੇਲ਼ਾ ਹੂ