ਅੱਜਕਲ੍ਹ ਕਿੱਥੇ ਰਹਿੰਦਾ ਏਂ

ਕਾਅਬੇ ਚੋਂ ਤੇ ਨਿਕਲ ਗਿਆ ਏਂ
ਅੱਜਕਲ੍ਹ ਕਿੱਥੇ ਰਹਿੰਦਾ ਏਂ???
ਸੁਣਿਆ ਸੀ ਸ਼ੈਹਰਗ ਦੇ ਨੇੜੇ
ਹਰ ਇਕ ਦੀ ਸ਼ੈਹਰਗ ਦੇ ਨੇੜੇ?
ਨਾ ਜ਼ਾਲਮ ਦੀ ਗਿੱਚੀ ਘੁਟੀਂ
ਨਾ ਮਜ਼ਲੂਮ ਦਾ ਸਾਹ ਬਣਦਾ ਏਂ
ਸ਼ੈਹਰਗ ਨੇੜੇ ਕਰਦਾ ਕੀ ਏਂ?
ਤੇਰੇ ਵੱਸ ਦਾ ਰੋਗ ਨਹੀਂ
ਸਾਡੀ ਸ਼ੈਹਰਗ ਛੱਡ ਦੇ
ਪਤਾ ਤੇ ਹੋਵੇ
ਸਾਡਾ ਅਲਾਹ ਵੀ ਨਹੀਂ ਵਾਰਿਸ
ਸੁਣਦਾ ਏਂ ਨਾ ਵੇਹੰਦਾ ਏਂ
ਅੱਜਕਲ੍ਹ ਕਿੱਥੇ ਰਹਿੰਦਾ ਏਂ??

ਹਵਾਲਾ: ਸ਼ੀਸ਼ਾ, ਤਾਹਿਰਾ ਸਿਰਾ; ਸਾਂਝ ਲਾਹੌਰ 2018؛ ਸਫ਼ਾ