ਸੂਰਜ ਵਰਗੀ ਗੱਲ ਤੇ ਨਹੀਂ ਨਾ

ਸੂਰਜ ਵਰਗੀ ਗੱਲ ਤੇ ਨਹੀਂ ਨਾ
ਦੀਵਾ ਰਾਤ ਦਾ ਹੱਲ ਤੇ ਨਹੀਂ ਨਾ

ਦੋਵੇਂ ਐਵੇਂ ਡੁੱਬਦੇ ਪੇ ਆਂ
ਐਡੀ ਉੱਚੀ ਛੱਲ ਤੇ ਨਹੀਂ ਨਾ

ਇਹ ਨਾ ਹੋਰ ਕਿਸੇ ਤੇ ਆਵੇ
ਦਿਲ ਤੇ ਤੇਰੀ ਮੱਲ ਤੇ ਨਹੀਂ ਨਾ

ਸੱਚ ਆਖੀਂ ਜੇ ਕੱਲ੍ਹ ਮਿਲਣਾ ਈ
ਕੱਲ੍ਹ ਵਰਗੀ ਈ ਕੱਲ੍ਹ ਤੇ ਨਹੀਂ ਨਾ

ਝੱਟ ਦੀ ਝੱਟ ਖਲੋਤੀ ਏਥੇ
ਇਹ ਮੇਰੀ ਮੰਜ਼ਿਲ ਤੇ ਨਹੀਂ ਨਾ

ਹਵਾਲਾ: ਸ਼ੀਸ਼ਾ, ਤਾਹਿਰਾ ਸਿਰਾ; ਸਾਂਝ 2018؛ ਸਫ਼ਾ 63 ( ਹਵਾਲਾ ਵੇਖੋ )