ਆਦਮ ਦਿਆ ਪੱਤਰਾ

ਆਦਮ ਦਿਆ ਪੁਤਰਾ
ਮੇਰੇ ਤੇ ਤਰਸ ਨਾ ਖਾ
ਮੇਰੇ ਇਹਤਰਾਮ ਵਿਚ ਖਲੋਣ ਦੀ ਲੋੜ ਨਈਂ
ਨਾ ਈ ਮੈਨੂੰ ਗੱਡੀ ਵਿਚ ਵਖ਼ਰਿਆਂ ਸੀਟਾਂ ਚਾਹੀ ਦੀਆਂ ਨੇ
ਪਰਦੇ ਪਾਵਣ ਦਾ ਵੇਲਾ ਲੰਘ ਗਿਆ ਏ
ਮੇਰੇ ਤੇ ਪਰਦਾ ਪਾਇਆ ਜਾ ਸਕਦਾ ਏ
ਨਾ ਤੇਰੀ ਸੋਚ ਤੇ
ਬੱਸ ਇੰਨਾਂ ਕਰ
ਕਿ ਤੈਨੂੰ ਵੇਖ ਕੇ ਮੈਂ ਰਾਹ ਨਾ ਬੱਦਲਾਂ
ਤੇਰੇ ਮੋਢੇ ਨਾਲ਼ ਮੋਢਾ ਲਾ ਕੇ
ਖਲੋਤਿਆਂ ਮੈਨੂੰ ਡਰ ਨਾ ਲੱਗੇ
ਬੱਸ ਇੰਨਾਂ ਕਰ
ਕਿ ਮੈਨੂੰ ਤੇਰੇ ਤੋਂ ਡਰ ਨਾ ਲੱਗੇ

ਹਵਾਲਾ: ਸ਼ੀਸ਼ਾ, ਤਾਹਿਰਾ ਸਿਰਾ; ਸਾਂਝ ਲਾਹੌਰ 2018؛ ਸਫ਼ਾ