ਇਸ਼ਕਾ! ਤੂੰ ਜੋ ਚੰਡੇ ਨੇਂ

ਇਸ਼ਕਾ! ਤੂੰ ਜੋ ਚੰਡੇ ਨੇਂ
ਓਹੋ ਪਰਲੇ ਕੰਢੇ ਨੇਂ

ਉਨ੍ਹਾਂ ਦੇ ਘਰ ਦੀਵਾ ਨਹੀਂ
ਜਿਹਨਾਂ ਸੂਰਜ ਵੰਡੇ ਨੇਂ

ਓਹੋ ਦੁੱਖ ਉਲੀਕਾਂ ਗੀ
ਮੇਰੇ ਨਾਲ਼ ਜੋ ਹੰਢੇ ਨੇਂ

ਛਾਲੇ ਕਿੱਥੇ ਰੱਖਾਂ ਮੈਂ
ਲੂੰ ਲੂੰ ਦੇ ਮੂੰਹ ਕੰਡੇ ਨੇਂ

ਤਾਹਿਰਾ ਦਰਦ ਵਿਛੋੜੇ ਦੇ
ਸਾਰੇ ਮੇਰੇ ਵੰਡੇ ਨੇਂ

ਹਵਾਲਾ: ਸ਼ੀਸ਼ਾ, ਤਾਹਿਰਾ ਸਿਰਾ; ਸਾਂਝ 2018؛ ਸਫ਼ਾ 56 ( ਹਵਾਲਾ ਵੇਖੋ )