ਸੋਚਾਂ ਬਦਲੀ ਜਾਂਦੇ ਓ

ਸੋਚਾਂ ਬਦਲੀ ਜਾਂਦੇ ਓ
ਰਮਜ਼ਾਂ ਬਦਲੀ ਜਾਂਦੇ ਓ

ਕੰਧਾਂ ਓਥੇ ਖੁਲ੍ਹੀਆਂ ਨੇਂ
ਛੱਤਾਂ ਬਦਲੀ ਜਾਂਦੇ ਓ

ਦਿਲ ਬਦਲਣ ਦਾ ਵਾਅਦਾ ਸੀ
ਨਜ਼ਰਾਂ ਬਦਲੀ ਜਾਂਦੇ ਓ

ਇਹ ਕਿਹੜੀ ਤਬਦੀਲੀ ਏ?
ਸ਼ਕਲਾਂ ਬਦਲੀ ਜਾਂਦੇ ਓ

ਹੱਦ ਏ ਬੇ ਇਤਬਾਰੀ ਦੀ
ਪੱਗਾਂ ਬਦਲੀ ਜਾਂਦੇ ਓ?

ਹਵਾਲਾ: ਸ਼ੀਸ਼ਾ, ਤਾਹਿਰਾ ਸਿਰਾ; ਸਾਂਝ 2018؛ ਸਫ਼ਾ 29 ( ਹਵਾਲਾ ਵੇਖੋ )