ਚਾਰ ਚੁਫ਼ੇਰੇ
ਮੇਰੇ ਹੋਣ ਦੇ ਦਾਵੇਦਾਰ ਨੇਂ
ਕਈਆਂ ਨੂੰ ਤੇ ਗਿਲੇ ਵੀ ਨੇਂ
ਮੈਂ ਉਨ੍ਹਾਂ ਨਾਲ਼ ਗੱਲ ਨਹੀਂ ਕਰਦੀ
ਖੁੱਲਦੀ ਨਹੀਂ
ਕਿਸਰਾਂ ਦਸਾਂ
ਕੁੱਝ ਗੱਲਾਂ ਮੈਂ ਆਪਣੇ ਨਾਲ਼ ਵੀ ਨਹੀਂ ਕਰ ਸਕਦੀ
ਕੰਧਾਂ ਐਵੇਂ ਝਾਕਦੀਆਂ ਨੇਂ
ਕੁੱਝ ਗੱਲਾਂ ਮੈਂ ਆਪਣੇ ਨਾਲ਼ ਵੀ ਨਹੀਂ ਕਰ ਸਕਦੀ

ਹਵਾਲਾ: ਸ਼ੀਸ਼ਾ, ਤਾਹਿਰਾ ਸਿਰਾ; ਸਾਂਝ 2018؛ ਸਫ਼ਾ 77 ( ਹਵਾਲਾ ਵੇਖੋ )