ਚੰਨ ਦੇ ਵਿਹੜੇ ਆਣ ਕੇ ਸੌਂ ਗਈ

ਚੰਨ ਦੇ ਵਿਹੜੇ ਆਣ ਕੇ ਸੌਂ ਗਈ
ਕਿੰਨੀਆਂ ਧੁੱਪਾਂ ਛਾਣ ਕੇ ਸੌਂ ਗਈ

ਇਹਦੇ ਵਿਚ ਵੀ ਹੱਥ ਏ ਉਹਦਾ
ਯਾ ਫ਼ਿਰ ਕਿਸਮਤ ਜਾਣ ਕੇ ਸੌਂ ਗਈ

ਅਕਲਾਪੇ ਦਾ ਸ਼ੀਸ਼ਾ ਤੱਕਿਆ
ਅਪਣਾ ਆਪ ਪਿਛਾਣ ਕੇ ਸੌਂ ਗਈ

ਉਮਰਾਂ ਦੇ ਜਗਰਾਤੇ ਤੋੜੇ
ਆਉਂਦੇ ਖ਼ਾਬ ਸਿਹਾਨ ਕੇ ਸੌਂ ਗਈ

ਪੰਨੂੰ ਮਿਰਜ਼ਾ ਬਣ ਕੇ ਆਵੇ
ਤਾਹਿਰਾ ਲੰਮੀ ਤਾਣ ਕੇ ਸੌਂ ਗਈ

ਹਵਾਲਾ: ਸ਼ੀਸ਼ਾ, ਤਾਹਿਰਾ ਸਿਰਾ; ਸਾਂਝ 2018؛ ਸਫ਼ਾ 30 ( ਹਵਾਲਾ ਵੇਖੋ )