ਉਹ ਕਹਿੰਦਾ ਏ ਨਾ ਗਭਰਾਓ, ਨਾ ਗਭਰਾਓ

ਉਹ ਕਹਿੰਦਾ ਏ ਨਾ ਗਭਰਾਓ, ਨਾ ਗਭਰਾਓ
ਰੋਟੀ ਦੀ ਥਾਂ ਮਿੱਟੀ ਖਾਓ, ਨਾ ਗਭਰਾਓ

ਇਨ੍ਹਾਂ ਕਿਹੜਾ ਪੜ੍ਹ ਲਿਖ ਅਫ਼ਸਰ ਬਣਨਾ ਏ
ਬਾਲਾਂ ਨੂੰ ਬੰਦੂਕ ਫੜਾਊ, ਨਾ ਗਭਰਾਓ

ਅਸਲ ਸਕੂਨ ਤੇ ਕਬਰ ਦੇ ਵਿਚ ਈ ਮਿਲਦਾ ਏ
ਜਿਉਂਦਿਆਂ ਤੇ ਵੀ ਮਿੱਟੀ ਪਾਉ, ਨਾ ਗਭਰਾਓ

ਏਨੇ ਸੋਹਣੇ ਹੋ ਕੇ ਵੀ ਕੀ ਕਰਨਾ ਏ?
ਸਾਬਣ ਮਹਨਗਾਏ ਤੇ ਨਾ ਲਾਓ, ਨਾ ਗਭਰਾਓ

ਆਟਾ, ਦਾਲਾਂ, ਘਈਵ ਤੇ ਚੀਨੀ ਵਾਧੂ ਏ
"ਮਸਬਤ ਖ਼ਬਰਾਂ" ਸੁਣਦੇ ਜਾਓ, ਨਾ ਗਭਰਾਓ

ਹੁਣ ਤੇ ਤੱਕ ਈ ਨਹੀਂ ਬਣਦਾ ਗਭਰਾਵਨ ਦਾ
ਛਤਰ ਲਾਹ ਲਵ, ਲੰਮੀਆਂ ਪਾਉ, ਨਾ ਘਬਰਾਓ