ਵੱਸ ਨਹੀਂ ਮੇਰੇ ਕੱਲੀ ਦੇ

ਵੱਸ ਨਹੀਂ ਮੇਰੇ ਕੱਲੀ ਦੇ
ਮੈਨੂੰ ਯਾਰ ਤਸੱਲੀ ਦੇ!

ਮਿਹਣੇ, ਤੁਹਫ਼ੇ ਹੁੰਦੇ ਨੇਂ
ਵਾਪਸ ਨਹੀਓਂ ਘ੍ਘੱਲੀ ਦੇ

ਬੰਦਾ ਮਧਿਆ ਜਾਂਦਾ ਏ
ਐਵੇਂ ਰਾਹ ਨਹੀਂ ਮਿਲੀ ਦੇ

ਪਲ ਹਿੱਜਰਾਂ ਦੇ ਔਖੇ ਨੇਂ
ਤੇਰੀ ਖ਼ਾਤਿਰ ਜੁਲੀ ਦੇ

ਫ਼ਰਜ਼ ਨਿਭਾਉਂਦੀ ਆਈ ਆਂ
ਬਿੱਲੀ ਦੇ ਗਲ ਟੱਲੀ ਦੇ

ਹੱਦੋਂ ਬਹੁਤਾ ਹੱਸਦੀ ਏ
ਵੱਸ ਜੋ ਕੁੱਝ ਨਹੀਂ ਜੁਲੀ ਦੇ

ਤਾਹਿਰਾ ਪਾਣੀ ਭਰਦੀ ਏ
ਤੇਰੀ ਨਜ਼ਰ ਸੂਲੀ ਦੇ