ਲਾਉਣੇ ਪੈਣੇ ਸੀ ਪਰਨਾਲੇ ਅੱਖਾਂ ਨੂੰ

ਲਾਉਣੇ ਪੈਣੇ ਸੀ ਪਰਨਾਲੇ ਅੱਖਾਂ ਨੂੰ
ਚੜ੍ਹਦੇ ਸਾਵਣ ਲਾਲੇ ਤਾਲੇ ਅੱਖਾਂ ਨੂੰ

ਕੰਨਾਂ ਤੀਕਰ ਲੱਗੇ ਜਾਲੇ਼ ਅੱਖਾਂ ਨੂੰ
ਕੀ ਆਖਣਗੇ ਅੱਖਾਂ ਵਾਲੇ ਅੱਖਾਂ ਨੂੰ

ਸੁਫ਼ਨੇ ਵਿਚ ਵੀ ਓਹ ਜੇ ਨਜ਼ਰੀਂ ਆ ਜਾਵੇ
ਜੇਠ ਹਾੜ ਵਿਚ ਲੱਗੇ ਪਾਲੇ ਅੱਖਾਂ ਨੂੰ

ਅੱਖਾਂ ਦੀ ਜੇ ਗੱਲ ਹੋਜਾਵੇ ਅੱਖਾਂ ਨਾਲ਼
ਫ਼ੇਰ ਨਈਂ ਦਿਸਦੇ ਚਿੱਟੇ ਕਾਲੇ ਅੱਖਾਂ ਨੂੰ

ਹਰ ਮੰਜ਼ਰ ਨੂੰ ਅੱਖਾਂ ਲੱਗੀਆਂ ਹੋਈਆਂ ਨੇਂ
ਵੇਖ ਰਹੇ ਨੇਂ ਆਲ ਦੁਆਲੇ ਅੱਖਾਂ ਨੂੰ

ਤਾਹਿਰਾ ਹਾਲੇ ਦਿਲ ਦੀ ਵਾਰੀ ਆਉਣੀ ਏ
ਦਿਲ ਸੁੱਟਿਆ ਸੂ ਪਹਿਲੇ ਗਾਲੇ ਅੱਖਾਂ ਨੂੰ

ਹਵਾਲਾ: ਸ਼ੀਸ਼ਾ, ਤਾਹਿਰਾ ਸਿਰਾ; ਸਾਂਝ ਲਾਹੌਰ 2018؛ ਸਫ਼ਾ 24 ( ਹਵਾਲਾ ਵੇਖੋ )