ਕੁੱਖ ਦੀ ਕੈਦੋਂ ਛੁੱਟ ਕੇ ਰੋਇਆ

ਕੁੱਖ ਦੀ ਕੈਦੋਂ ਛੁੱਟ ਕੇ ਰੋਇਆ
ਅੱਜ ਇਕ ਬੂਟਾ ਫੁੱਟ ਕੇ ਰੋਇਆ

ਮੈਂ ਤੇ ਹੱਸ ਕੇ ਘਾਟੇ ਸਿੂੂਹ ਲੈ
ਲੁੱਟਣ ਵਾਲਾ ਲੁੱਟ ਕੇ ਰੋਇਆ

ਕੱਚੀ ਵਸਤੀ ਲੰਘਣ ਲੱਗਿਆਂ
ਰਾਤੀਂ ਬਦਲ ਟੁੱਟ ਕੇ ਰੋਇਆ

ਲੱਠੇ ਦੀ ਥਾਂ ਪਾਟੇ ਲੀੜੇ
ਚੋਰ ਕਬਰ ਨੂੰ ਪੁੱਟ ਕੇ ਰੋਇਆ

ਘੁੱਟ ਘੁੱਟ ਕਰ ਕੇ ਅੱਥਰੂ ਪੀਤੇ
ਵਾਜ ਗਲੇ ਵਿਚ ਘੁੱਟ ਕੇ ਰੋਇਆ