ਕਿਹੜਾ ਹੱਥ ਨਹੀਂ ਜਰਦਾ ਮੈਂ

ਕਿਹੜਾ ਹੱਥ ਨਹੀਂ ਜਰਦਾ ਮੈਂ
ਕਿਹੜੀ ਸਾਹ ਨਹੀਂ ਮਰਦਾ ਮੈਂ

ਹੱਸਣ ਵਾਲੀ ਗੱਲ ਤੇ ਵੀ
ਹੱਸ ਨਹੀਂ ਸਕਿਆ ਡਰਦਾ ਮੈਂ

ਕਿਸਮੱਤ ਲੁੱਟਣ ਆਈ ਸੀ
ਕਰਦਾ ਤੇ ਕੀ ਕਰਦਾ ਮੈਂ

ਸਾਰੇ ਭਾਂਡੇ ਖ਼ਾਲੀ ਨੇ
ਹੌਕਾ ਵੀ ਨਹੀਂ ਭਰਦਾ ਮੈਂ

ਖ਼ੁਦ ਮਰਿਆ ਵਾਂ ਤੇਰੇ ਤੇ
ਤੇਥੋਂ ਨਹੀਂ ਸਾਂ ਮਰਦਾ ਮੈਂ

ਹਵਾਲਾ: ਹਾਣ ਦੀ ਸੂਲੀ, ਪਹਿਲਾ ਪੈਰ ਪਬਲੀਕੇਸ਼ਨਜ਼ ਇਸਲਾਮਾਬਾਦ ; ਸਫ਼ਾ 19 ( ਹਵਾਲਾ ਵੇਖੋ )