ਏਨੇ ਸੋਹਣੇ ਨੈਣ ਕਿਸੇ ਦੇ

ਏਨੇ ਸੋਹਣੇ ਨੈਣ ਕਿਸੇ ਦੇ
ਪਰ ਕੀ ਕਰੀਏ ਹੈਣ ਕਿਸੇ ਦੇ

ਕਾਂ ਕਾਂ ਕਨੀਂ ਪੈ ਜਾਵੇ ਤੇ
ਦਿਲ ਨੂੰ ਧੋਖੇ ਪੈਣ ਕਿਸੇ ਦੇ

ਅੱਜ ਓਹ ਮਿਹਫ਼ਿਲ ਵਿਚ ਆਉਣ ਗੇ
ਸਾਹ ਈ ਖੋਹ ਨਾ ਲੈਣ ਕਿਸੇ ਦੇ

ਦੇ ਦੀਦਾਰ ਤੇ ਚੈਨ ਦਵਾ ਦੇ
ਕੰਮ ਆ ਜਾ ਬੇ ਚੈਨ ਕਿਸੇ ਦੇ

ਭੂਰਾ ਅੰਦਰ ਵਿਛ ਜਾਂਦਾ ਏ
ਭਾਵੇਂ ਹੋਵਣ ਵੈਣ ਕਿਸੇ ਦੇ