ਆਈ ਯਾਦਾਂ ਦੀ ਲਹਿਰ ਨੀ ਸੱਖੀਏ

ਆਈ ਯਾਦਾਂ ਦੀ ਲਹਿਰ ਨੀ ਸੱਖੀਏ
ਦਿਲ ਤੇ ਲੱਥਿਆ ਕਹਿਰ ਨੀ ਸੱਖੀਏ

ਵਰ੍ਹਿਆਂ ਤੋਂ ਵੀਰਾਨ ਨੇਂ ਅੱਖਾਂ
ਅੱਖਾਂ ਅੰਦਰ ਠਹਿਰ ਨੀ ਸੱਖੀਏ

ਲੱਗ ਨਾ ਜਾਵੇ ਹਾਹ ਜੋਗੀ ਦੀ
ਸੜ ਨਾ ਜਾਵੇ ਸ਼ਹਿਰ ਨੀ ਸੱਖੀਏ

ਲਹੂ ਦੀ ਥਾਵੇਂ ਨਾੜਾਂ ਅੰਦਰ
ਭਰਦਾ ਜਾਵੇ ਜ਼ਹਿਰ ਨੀ ਸੱਖੀਏ

ਕਿਸਲੇ ਕਿਹੜਾ ਸੁਫ਼ਨਾ ਟੁੱਟੇ
ਧੜਕਾ ਉੱਠੇ ਪਹਿਰ ਨੀ ਸੱਖੀਏ