ਇਕ ਕੈਫ਼ੀਅਤ

ਜੀ ਕਰਦਾ ਏ ਟੁਰ ਜਾਵਾਂ ਮੈਂ
ਕਿਸੇ ਅਜਿਹੀ ਥਾਂ
ਜਿੱਥੇ ਨਾ ਕੋਈ ਬੰਦਾ ਹੋਵੇ
ਨਾ ਕੋਈ ਸ਼ਹਿਰ ਗਰਾਂ

ਨਾ ਕੋਈ ਹਾਲ ਦਿਲੇ ਦਾ ਪੁੱਛੇ
ਨਾ ਦਾਰੂ, ਦਰਮਾਂ
ਜਿੱਥੇ ਕਲਾ ਮੈਂ ਈ ਹੋਵਾਂ
ਹੋਵੇ ਨਾ ਕੋਈ ਹੋਰ

ਉੱਚੀ ਉੱਚੀ ਰੋਵਾਂ ਓਥੇ
ਲਾ ਕੇ ਦਿਲ ਦਾ ਜ਼ੋਰ
ਏਸ ਤਰ੍ਹਾਂ ਮੈਂ ਕੱਡਾਂ ਆਪਣੇ
ਅੰਦਰ ਦਾ ਸਭ ਸ਼ੋਰ

ਰੋਂਦੇ ਰੋਂਦੇ ਤੋੜ ਦਿਆਂ ਮੈਂ
ਇਹ ਸਾਹਵਾਂ ਦੀ ਡੋਰ