ਇਸ਼ਕ ਦੇ ਆਹਰੇ ਲੱਗੇ ਓ

ਇਸ਼ਕ ਦੇ ਆਹਰੇ ਲੱਗੇ ਓ
ਚੰਗੇ ਕਾਰੇ ਲੱਗੇ ਓ

ਭੇਦ ਅਸਾਡੇ ਖੋਲਣ ਅੱਜ
ਵਿਚ ਬਜ਼ਾਰੇ ਲੱਗੇ ਓ

ਬਾਗ਼ ਦੇ ਵਿਚ ਟਹਿਲਦੇ ਹੋਏ
ਕਿੰਨੇ ਪਿਆਰੇ ਲੱਗੇ ਓ

ਕੀ ਹੋਇਆ ਏ, ਜਿੱਤ ਕੇ ਵੀ
ਹਾਰੇ ਹਾਰੇ ਲੱਗੇ ਓ

ਪੱਲਾ ਯਾਰ ਦਾ ਛੱਡਿਆ ਨਹੀਂ
ਤਦ ਕਿਨਾਰੇ ਲੱਗੇ ਓ