ਇਕ ਮਸਲੇ ਦਾ ਹੱਲ ਨਾ ਆਵੇ

ਇਕ ਮਸਲੇ ਦਾ ਹੱਲ ਨਾ ਆਵੇ
ਪਿਆਰ ਕਰਨ ਦਾ ਵੱਲ ਨਾ ਆਵੇ

ਉਹ ਵੀ ਬੈਠੀ ਸੰਗਦੀ ਰਹਿੰਦੀ
ਮੈਨੂੰ ਵੀ ਕੋਈ ਗੱਲ ਨਾ ਆਵੇ

ਤੇਰੀ ਯਾਦ ਤੋਂ ਗ਼ਾਫ਼ਲ ਸਾਡੀ
ਜ਼ਿੰਦਗੀ ਵਿਚ ਇਕ ਪਲ ਨਾ ਆਵੇ

ਉਹ ਫੁੱਲਾਂ ਤੇ ਟੁਰੇ ਹਮੇਸ਼ਾ
ਉਹਦੇ ਪੈਰੀਂ ਥਲ ਨਾ ਆਵੇ

ਜਦ ਮੈਂ ਉਹਦੇ ਬਾਰੇ ਸੋਚਾਂ
ਤਦ ਕੋਈ ਮੇਰੇ ਵੱਲ ਨਾ ਆਵੇ