ਅਣਹੋਣੀ ਗੱਲ

ਉਹ ਲਹਿਰਾਵੇ
ਤੇ ਵੱਲ ਖਾਵੇ
ਜਿਉਂ ਸਰ੍ਹੋਂ ਦਾ ਖੇਤ
ਮੈਂ ਇਕ ਬੰਜਰ
ਥਲ ਦਾ ਵਾਸੀ
ਮੇਰੇ ਹੱਥ ਵਿਚ ਰੇਤ
ਉਹਦਾ ਮੇਰਾ
ਮੇਲ਼ ਦਿਲਾ ਦੇ
ਹੈ ਅਣਹੋਣੀ ਗੱਲ
ਮੈਂ ਸਤਲੁਜ ਦਾ ਤੱਸਾ ਕੰਢਾ
ਉਹ ਰਾਵੀ ਦੀ ਛੱਲ