ਹਵਾੜ੍ਹ

ਚੁੱਪ ਕਰ ਮੇਰੀ ਜਾਨ, ਮੇਰੇ ਕੋਲ਼ ਏਨਾ ਟੀਮ ਨਈਂ
ਮੈਂ ਤੇ ਦੋ ਚਾਰ ਸਾਹਵਾਂ ਚ
ਪੰਜ ਸੱਤ ਨਜ਼ਮਾਂ ਲਿਖਣੀਆਂ ਨੇਂ
ਡੈਰੀ ਦੇ ਵਰਕੇ ਅਤੇ
ਦਿਲ ਦੇ ਮੌਸਮ ਦਾ ਹਾਲ ਦੱਸਣਾ ਏ
ਮੈਂ ਕੋਈ ਪਸ਼ੀਨ ਗੋਈ ਨਈਂ ਕਰਨੀ
ਮੇਰੇ ਕੋਲ਼ ਏਨਾ ਟੀਮ ਨਈਂ
ਨਾ ਏਨੇ ਦੂਰ ਤੀਕਰ ਵੇਖਣ ਲਈ
ਮੇਰੀਆਂ ਅੱਖਾਂ ਚ ਈ ਏਨੀ ਰੁਸ਼ਨਾਈ ਏ

ਮੈਨੂੰ ਕੀ ਪਤਾ ਜੋ ਸਿਆਸਤਦਾਨ ਕੀ ਕਰ ਰਹੇ ਨੇਂ
ਸੈਂਸ ਦਾਨਾਂ ਮਰੀਖ਼ ਤੇ ਕਿਤੇ ਕੁ ਪਲਾਟ ਵੇਚੇ ਨੇਂ
ਸ਼ਾਇਰ ਤੇ ਅਦੀਬ ਕੀ ਲਿਖ ਰਹੇ ਨੇਂ
ਔਰਤ ਮਾਰਚ ਕਦੋਂ ਏ
ਮਾਂ ਬੋਲੀ ਦਾ ਜਲਸਾ ਕਿੱਥੇ ਹੋ ਰਿਹਾ ਏ
ਮੌਲਵੀ ਕਿੱਥੇ ਟੀਰ ਸਾੜ ਰਹੇ ਨੇਂ
ਲਿਬਰਲ ਕੀ ਨਵਾਂ ਮਨਸੂਬਾ ਬਣਾ ਰਹੇ ਨੇਂ

ਮੈਨੂੰ ਕੀ ਪਤਾ
ਮੈਂ ਤੇ ਅਪਣਾ ਦਿਲ ਦਾ ਹਾਲ ਲਿਖਣਾ ਏ

ਅੰਦਰ ਦੀ ਹੂਕ ਹੂਕਨੀ ਏ
ਹਵਾੜ੍ਹ ਬਾਹਰ ਕਿਡਨੀ ਏ

ਅੱਗੋਂ ਤੋਂ ਏਸ ਲਿਖੇ ਨੂੰ ਨਜ਼ਮ ਸਮਝ ਕੇ ਪੜ੍ਹੀਂ ਯਾ
ਖ਼ਤ ਜਾਨ ਕੇ ਚੁੰਮੇਂ
ਮੈਨੂੰ ਕੀ ਲੱਗੇ

ਮੇਰੇ ਕੋਲ਼ ਤੇ ਏਨਾ ਟੀਮ ਵੀ ਨਈਂ ਜੋ ਸੋਚਾਂ
ਕਿ ਤੂੰ ਕੀ ਸੋਚਦੀ ਐਂ
ਮੇਰੇ ਕੋਲ਼ ਏਨੇ ਲੰਮੇ ਪਲਾਲਾਂ ਜੋਗਾ ਟੀਮ ਨਈਂ
ਮੈਂ ਤੇ ਦੋ ਚਾਰ ਸਾਹਵਾਂ ਚ
ਪੰਜ ਸੱਤ ਨਜ਼ਮਾਂ ਲਿਖਣੀਆਂ ਨੇਂ
ਮੇਰੇ ਕੋਲ਼ ਬੱਸ ਏਨਾ ਈ ਟੀਮ ਏ