ਅਸਮਾਨ ਦੀ ਚੁੱਪ

ਸਚਿਵ
ਸੱਚ ਬੋਲਣ ਦੀ
ਸਾਨੂੰ ਇਹ ਸਜ਼ਾ ਮਿਲੀ
ਜੋ ਕੂੜ ਸਾਡੇ ਮਿੱਥੇ ਤੇ ਮਿਲਿਆ ਗਿਆ
ਸੱਚ ਲਿਖਣ ਲੱਗੇ ਤੇ
ਹੱਥਾਂ ਚ ਕੁੱਲ ਖੱਬੂ ਦਿੱਤੇ ਗਏ
ਸਵੱਲੀਆਂ ਸਾਡੇ ਲਹੂ ਨਾਲ਼ ਰੰਗੀਆਂ ਗਈਆਂ
ਪਰ ਸਾਡਾ ਹੌਸਲਾ ਨਾ ਤਰੁੱਟੀਆ
ਸਾਨੂੰ ਦੱਸਿਆ ਗਿਆ ਸੀ ਜੋ ਖ਼ੁਦਾ ਹਮੇਸ਼ਾ ਸੱਚ ਦੇ ਨਾਲ਼ ਏ
ਸਚਿਵ!
ਅਸੀਂ ਉਦੋਂ ਤੁਰਟੇ
ਜਦੋਂ
ਗਿੱਧ ਸਾਡਾ ਮਗ਼ਜ਼ ਖਾਣ ਨੂੰ ਟੁੱਟ ਪਏ
ਤੇ ਚੀਲਾਂ ਅੱਖੀਆਂ ਦਾ ਨੂਰ ਖੋਹ ਕੇ ਲੈ ਗਈਆਂ
ਸਾਡੇ ਸੱਚ ਦੀ ਲਾਧ ਹੁੰਦੀ ਰਹੀ
ਪਰ ਕਿਸੇ ਗ਼ੈਬੀ ਹੱਥ ਨੇ ਸਾਨੂੰ
ਸੂਲੀ ਤੋਂ ਅਸਮਾਨ ਵੱਲ ਨਈਂ ਚੁੱਕਿਆ

ਤੇ ਜਦੋਂ ਸਾਡੇ ਪਿੰਜਰ ਨੂੰ ਮਿੱਟੀ ਚ
ਦੱਬਿਆ ਜਾ ਰਿਹਾ ਸੀ
ਉਸ ਵੇਲੇ
ਈਸਾ ਨਾ ਪਹਾੜੀ ਤੇ ਸੀ
ਨਾ ਸੂਲੀ ਅਤੇ
ਤੇ ਅਸਮਾਨ ਮਰੀਅਮ ਵਾਂਗ ਚੁੱਪ ਸੀ