ਕਰਤਾਰ ਪੁਰ ਲਾਂਘਾ ਖੁੱਲਣ ਤੇ

ਬੁਣਦਿਆਂ, ਬਰਫ਼ੀ, ਸ਼ਗਨ, ਮਿਠਾਈਆਂ ਲੈ ਜਾਵੇ
ਕੌਣ ਇਰਾ ਰੂੰ ਪਾਰ ਵਧਾਈਆਂ ਲੈ ਜਾਵੇ

ਆਪਣੇ ਨਮਕ ਪਾਰੇ ਸਾਨੂੰ ਦੇ ਜਾਵੇ
ਸਾਡੇ ਵੱਲੋਂ ਨਾਨ ਖ਼ਤਾਈਆਂ ਲੈ ਜਾਵੇ

ਨਾਨਕ ਦੇ ਦਰਬਾਰ ਤੇ ਲੱਖ ਲੱਖ ਫੇਰੇ ਪੌਣ
ਮਿੱਤਰ ਪਿਆਰਾ ਨੇਕ ਕਮਾਈਆਂ ਲੈ ਜਾਵੇ

ਸਾਡਾ ਤਨ ਮਨ ਧਨ ਵੀ ਇਸ ਤੋਂ ਵਾਰੀ ਏ
ਆਵੇ ਸੋਹਣਾ ਕੁੜੇ ਕਲਾਈਆਂ ਲੈ ਜਾਵੇ

ਪਤਾ ਨਈਂ ਸਰਕਾਰਾਂ ਕੀ ਕੁੱਝ ਸੋਚਦਿਆਂ ਨੇਂ
ਵੇਲ਼ਾ ਸਭ ਦੇ ਦਿਲੋਂ ਬੁਰਾਈਆਂ ਲੈ ਜਾਵੇ