ਹੱਕ ਰੰਗ ਮੌਤ ਦਾ

ਹੱਕ ਰੰਗ ਮੌਤ ਦਾ
ਤੇ
ਦੂਜਾ ਰੰਗ ਜੀਵਨ ਦਾ
ਦੂਜਾ ਰੰਗ ਮੌਤ ਦੀ ਸਲੀਬ ਉਤੇ ਟੰਗਿਆ
ਤੀਜਾ ਰੰਗ ਬਿਰਹਾ
ਤੇ ਚੌਥਾ ਏ ਮਿਲਾਪ ਦਾ
ਚੌਥਾ ਰੰਗ! ਬਿਰਹਾ ਦੇ ਸੱਪ ਹੱਥੋਂ ਡੰਗਿਆ
ਪੰਜਵਾਂ ਏ ਦਿਨ ਦਾ
ਤੇ ਛੇਵਾਂ ਰੰਗ ਰਾਤ ਦਾ
ਛੇਵਾਂ ਰੰਗ! ਦਿਨ ਤੋਂ ਉਧਾਰ ਅਸਾਂ ਮੰਗਿਆ
ਸਤਵਾਂ ਏ ਮੇਰਾ
ਅਤੇ
ਅੱਠਵਾਂ ਏ ਤੇਰਾ ਰੰਗ
ਅੱਠਵੀਂ ਦੇ ਰੰਗ ਵਿਚ ਹਰ ਰੰਗ ਰੰਗਿਆ