ਅਸਟੀਫ਼ਨ ਹਾਕਿੰਗ ਦਾ ਸੁਫ਼ਨਾ

ਰੱਖਦਾ ਅਪਣਾ ਤੇ ਖ਼ੈਰ ਕੁੱਝ ਵੀ ਨਈਂ
ਜੋ ਕੁੱਝ ਵੀ ਏ ਮਿੱਟੀ ਦਾ ਏ
ਜੁਦਾ ਸੱਤ ਪੀ ਕੇ
ਰੱਖ ਨੇ ਛਾਂ ਜੰਮੀ
ਮਿੱਟੀ ਦਾ ਅਪਣਾ ਤੇ ਖ਼ੈਰ ਕੁੱਝ ਵੀ ਨਈਂ
ਜੋ ਕੁੱਝ ਵੀ ਏ
ਅਸਮਾਨ ਦਾ ਏ
ਜੱਦੀ ਧੁੱਪ ਤੇ ਮੀਂਹ ਚੂਸ ਕੇ
ਮਿੱਟੀ ਨੇ ਰੱਖ ਜਮੈ
ਅਸਮਾਨ ਦਾ ਅਪਣਾ ਤੇ ਖ਼ੈਰ ਕੁੱਝ ਵੀ ਨਈਂ
ਜੋ ਕੁੱਝ ਵੀ ਏ, ਸਮੇ ਦਾ ਏ
ਸਮੇ!
ਜੋ ਹੱਕ ਧਮਾਕੇ ਦੀ ਜਮ ਏ
ਉਹਦਾ ਅਪਣਾ ਵੀ ਕੀ ਏ?
ਧਮਾਕਾ ਜੋ ਹਿੱਕ ਪਲ਼ ਪਿੱਛੋਂ ਹੁੰਦਾ
ਤਦੋਂ
ਅਸਮਾਨ ਮੇਰੀ ਜੁੱਤੀ ਤਲ਼ੇ ਹੋਣਾ ਸੀ
ਤੇ ਜ਼ਮੀ ਮੇਰੇ ਸਿਰ ਉੱਤੇ
ਫ਼ਿਰ ਜੋ ਕੁੱਝ ਵੀ ਹੁੰਦਾ, ਮੇਰੇ ਕਿੱਲੇ ਦਾ ਹੁੰਦਾ
ਕਿੱਲੇ ਆਦਮ ਦਾ ਹੁੰਦਾ