ਹੀਰ ਵਾਰਿਸ ਸ਼ਾਹ

ਸਾਨੂੰ ਦੱਸ ਨਮਾਜ਼ ਹੈ ਕਾਸ ਦੀ ਜੀ

ਸਾਨੂੰ ਦੱਸ ਨਮਾਜ਼ ਹੈ ਕਾਸ ਦੀ ਜੀ
ਕਾਸ ਨਾਲ਼ ਬੰਨ੍ਹ ਕੇ ਸਾਰਿਆ ਨੇਂ

ਕਣ ਨੱਕ ਨਮਾਜ਼ ਦੇ ਹਨ ਕਿਤਨੇ,
ਮਿੱਥੇ ਕਿਨ੍ਹਾਂ ਦੇ ਧੁਰੋਂ ਇਹ ਮਾਰਿਆ ਨੇਂ

ਲੰਬੇ ਕੱਦ ਚੌੜੀ ਕਿਸ ਹਾਣ ਹੁੰਦੀ
ਕਿਸ ਚੀਜ਼ ਦੇ ਨਾਲ਼ ਸਵਾਰਿਆ ਨੇਂ

ਵਾਰਿਸ ਕਲੀਆਂ ਕਿਤਨੀਆਂ ਉਸ ਦੀਆਂ ਨੇਂ
ਜਨ ਨਾਲ਼ ਇਹ ਬੰਨ੍ਹ ਉਤਾਰਿਆ ਨੇਂ