ਹੀਰ ਵਾਰਿਸ ਸ਼ਾਹ

ਬਾਸ ਹਲਵਿਆਂ ਦੀ ਖ਼ਬਰ ਮੁਰਦਿਆਂ ਦੀ ,

ਬਾਸ ਹਲਵਿਆਂ ਦੀ ਖ਼ਬਰ ਮੁਰਦਿਆਂ ਦੀ ,
ਨਾਲ਼ ਦੁਆਏਂ ਦੇ ਜਿਉਂਦੇ ਮਾਰਦੇ ਹੋ

ਇੰਨੇ ਕੋੜ੍ਹਿਆਂ ਲੂਲਿਆਂ ਵਾਂਗ ਬੈਠੇ
ਕੁਰ੍ਹਾ ਮਰਨ ਜਮਾਨ ਦਾ ਮਾਰਦੇ ਹੋ

ਸ਼ਰ੍ਹਾ ਚਾ ਸਰਪੋਸ਼ ਬਣਾਇਆ ਜੇ ,
ਰਵਾਦਾਰ ਵੱਡੇ ਗੁਣਹਗਾਰ ਦੇ ਹੋ

ਵਾਰਿਸ ਸ਼ਾਹ ਮੁਸਾਫ਼ਰਾਂ ਆਈਆਂ ਨੂੰ
ਚਲੋ ਚੱਲ ਹੀ ਪਏ ਪੁਕਾਰਦੇ ਹੋ